Monster Incharge

life in Asthenosphere

ਤੇਰੀ ਯਾਦ

ਤੇਨੂੰ ਪਿਆਰ ਕਰਨਾ ਮੇਰੇ ਨਸੀਬਾਂ ਵਿੱਚ ਸੀ ਪਰ ਤੇਰਾ ਮਿਲਣਾ ਮੇਰੀ ਕਿਸਮਤ ਤੋਂ ਬਾਹਰ ਸੀ । ਮੈਂ ਚਾਨਣ ਤੋਂ ਵਿਛੜੀ ਹੋਈ ਦੀਵੇ ਦੀ ਲਾਟ ਹਾਂ । ਅੱਧਾ ਦਿਨ ਤੇਨੂੰ ਉਡੀਕਦਿਆਂ ਅਤੇ ਸਾਰੀ ਸ਼ਾਮ ਤੇਨੂੰ ਯਾਦ ਕਰਦਿਆਂ ਲੰਘਦੀ ਹੈ l  ਅਜੇ ਤੱਕ ਤੇਰੇ ਖ਼ਤਾਂ ਵਿੱਚੋਂ ਤੇਰੀ ਖ਼ੁਸ਼ਬੂ ਨਹੀ ਗਈ । ਜੇ ਤੇਰੀ ਯਾਦ ਨਾ ਆਵੇ ਤਾਂ ਰੰਗ ਵੀ, ਨੂਰ ਵੀ, ਹਵਾ ਵੀ, ਮੈਂ ਵੀ ਉਦਾਸ ਰਹਿੰਦੇ ਹਾਂ । ਮੇਰੀਆਂ ਸੋਚਾਂ ਅਤੇ ਮੇਰੇ ਅਮਲਾਂ ਉੱਪਰ, ਮੇਰੀ ਨੀਂਦ ਅਤੇ ਸੁਪਨਿਆਂ ਉੱਤੇ ਤੂੰ ਰਾਜ ਕੀਤੇ ਹੈ ।  ਮੈਂ ਤੇਨੂੰ ਹਰ ਰਸਤੇ ਤੇ ਉਡੀਕਿਆ ਹੈ । ਤੇਰਾ ਮੁੜ ਆਉਣਾ ਪਤਝੜ ਵਿੱਚ ਬਹਾਰ ਹੋਵੇਗੀ, ਤੇਰੀ ਆਵਾਜ਼ ਸੁਨਣੀ ਸੁੰਨਸਾਨ ਵਿੱਚ ਪੰਛੀਆਂ ਦੇ ਟਿਹਕਣ ਵਾਂਗ ਹੋਵੇਗੀ । ਜੇ ਮੇਰੇ ਕੋਲ ਤੇਰੀ ਯਾਦ ਵਿੱਚ ਕਵਿਤਾ ਲਿਖਣ ਦੀ ਧਰਵਾਸ ਨਾ ਹੁੰਦੀ ਤਾਂ ਮੈਂ ਆਪਣੀਆਂ ਭਾਵਨਾਵਾਂ ਦੇ ਸੇਕ ਨਾਲ ਹੀ ਸੜ ਜਾਣਾ ਸੀ